ਪਾਰਕਿੰਨਸਨਇਜ਼ਮ ਦੇ ਕਿਸਮ (Types of Parkinsonism)

ਕਈ ਤਰ੍ਹਾਂ ਦੀ ਬਿਮਾਰੀਆਂ ਪਾਰਕਿੰਨਸਨਇਜ਼ਮ ਮੰਨਿਆਂ ਜਾਂਦੀਆਂ ਹਨ. ਇਹਨਾਂ ਵਿੱਚੋਂ ਪਾਰਕਿੰਨਸਨ ਦੀ ਬਿਮਾਰੀ ਹੈ ਅਤੇ ਹੋਰ ਬਿਮਾਰੀਆਂ ਜਿਨ੍ਹਾਂ ਦੇ ਲੱਛਣ ਰਲਦੇ ਮਿਲਦੇ ਹਨ, ਜਿਸ ਤਰ੍ਹਾਂ ਹੌਲੀ ਹੌਲੀ ਹਿੱਲਣਾ, ਸਰੀਰ ਆਕੜਣਾਂ, ਅਤੇ ਤੁਰਨ ਦੀਆਂ ਮੁਸ਼ਕਿਲਾਂ ਆਉਣੀਆਂ.

ਪਾਰਕਿੰਨਸਨਇਜ਼ਮ ਦੇ ਕਿਸਮ ਕਿਹੜੇ ਕਿਹੜੇ ਹਨ?

ਪਾਰਕਿੰਨਸਨਇਜ਼ਮ ਦੀਆਂ ਖਾਸ ਤਿੰਨ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਹਨ.

Item text

ਜ਼ਿਆਦਾ ਲੋਕਾਂ ਨੂੰ ਜਿਹਨਾਂ ਨੂੰ ਪਾਰਕਿੰਨਸਨਇਜ਼ਮ ਹੈ, ਇਡਿਓਪੈਥਿਕ ਪਾਰਕਿੰਨਸਨ ਡਿਜ਼ੀਜ਼ ਹੁੰਦਾ ਹੈ, ਜਿਹਨੂੰ ਆਮ ਕਹਿੰਦੇ ਹਨ ਪਾਰਕਿੰਨਸਨ. ਇਡਿਓਪੈਥਿਕ ਦਾ ਮਤਲਬ ਹੈ ਕਿ ਇਹਦੀ ਵਜਾ ਦਾ ਪੱਤਾ ਨਹੀਂ ਲੱਗਦਾ ਹੈ

ਇਡਿਓਪੈਥਿਕ ਪਾਰਕਿੰਨਸਨ ਦੇ ਸਭ ਤੋਂ ਸਾਂਝੇ ਲੱਛਣ ਹਨ ਟ੍ਰੇਮੁਰ, ਸਰੀਰ ਅਕੱੜਦਾ, ਜਾਂ ਸਰੀਰ ਹੌਲੀ ਹੌਲੀ ਹਿੱਲਦਾ ਹੈ.

Item text

ਵਸਕਿਊਂਲਰ ਪਾਰਕਿੰਨਸਨਇਜ਼ਮ (ਜਿਹਨੂੰ ਆਰਟੀਰੀਓਸਕਲੈਰੋਟਿਕ ਪਾਰਕਿੰਨਸਨਇਜ਼ਮ ਕਹਿੰਦੇ ਹਨ) ਉਹਨਾਂ ਲੋਕਾਂ ਨੂੰ ਮਹਿਸੂਸ ਹੁੰਦੀ ਹੈ ਜਿਹਨਾਂ ਦੇ ਦਿਮਾਗ ਦੇ ਵਿਚ ਖੂਨ ਘੱਟ ਜਾਂਦਾ ਹੈ. ਕਈ ਵਾਰੀ ਇਹ ਪਾਰਕਿੰਨਸਨਇਜ਼ਮ ਉਹਨਾਂ ਨੂੰ ਹੁੰਦੀ ਹੈ ਜਿਹਨਾਂ ਨੂੰ ਹਲਕਾ ਸਟ੍ਰੋਕ ਹੁੰਦਾ ਹੈ.

ਚੇਤਾ ਭੁਲਣਾ, ਘੱਟ ਨੀਂਦ ਦਾ ਆਉਣਾ, ਹਿਲਣ ਦੀ ਮੁਸ਼ਕਿਲ ਜਾਂ ਮੂਡ ਵਦਲਣਾਂ, ਇਹ ਸਾਰੇ ਲੱਛਣ ਵਸਕਿਊਂਲਰ ਪਾਰਕਿੰਨਸਨਇਜ਼ਮ ਦੇ ਸਾਂਝੇ ਲੱਛਣ ਹਨ.

Item text

ਕੁਛ ਦਵਾਈਆਂ ਵੀ ਪਾਰਕਿੰਨਸਨਇਜ਼ਮ ਦੀਆਂ ਕਾਰਣ ਹੁੰਦਿਆਂ ਹਨ.

ਨਿਯੂਰੋਲਿਪਟਿਕ ਦਵਾਈਆਂ (ਜਿਹੜੇ ਸਕਿਜ਼ੋਫ਼੍ਰੀਨੇਆਂ ਅਤੇ ਦਿਮਾਗੀ ਬਿਮਾਰੀਆਂ ਵਾਸਤੇ ਇਸਤੇਮਾਲ ਹੁੰਦੀਆਂ ਹਨ ), ਜਿਹੜੇ ਡੋਪਾਮੀਨ ਨੂੰ ਦਿਮਾਗ ਦੇ ਵਿਚ ਰੋਕਦੀਆਂ ਹਨ, ਦਵਾਈਆਂ ਵਾਲੀ ਪਾਰਕਿੰਨਸਨਇਜ਼ਮ ਦੀ ਸਭ ਤੋਂ ਵੱਡੀ ਕਾਰਨ ਮੱਨੀ ਜਾਂਦੀ ਹੈ

ਦਵਾਈਆਂ ਵਾਲੀ ਪਾਰਕਿੰਨਸਨਇਜ਼ਮ ਦੇ ਲੱਛਣ ਇੱਕੋ ਜਿਹੇ ਰਹਿੰਦੇ ਹਨ. ਬਹੁਤ ਘੱਟ ਇਹੋ ਜਿਹੇ ਲੱਛਨ ਵੱਧਦੇ ਜਾਂਦੇ ਹਨ, ਜਿਸ ਤਰ੍ਹਾਂ ਪਾਰਕਿੰਨਸਨ ਦੇ ਲੱਛਣ ਵੱਧਦੇ ਹਨ.

ਦਵਾਈਆਂ ਵਾਲੀ ਪਾਰਕਿੰਨਸਨਇਜ਼ਮ ਥੋੜੇ ਲੋਕਾਂ ਨੂੰ ਮਹਿਸੂਸ ਹੁੰਦੀ ਹੈ, ਅਤੇ ਇਹਨਾਂ ਵਿੱਚੋਂ ਕਈ ਜਾਣੇ ਠੀਕ ਹੋ ਜਾਂਦੇ ਹਨ ਕੁਛ ਮਹੀਨਿਆਂ ਵਿੱਚ ਜਦੋਂ ਦਵਾਈਆਂ ਬੰਦ ਹੋ ਜਾਂਦੀਆਂ ਹਨ. ਕਈ ਜਾਣੇ ਦਿੰਨਾਂ ਜਾਂ ਹਫਤਿਆਂ ਦੇ ਵਿੱਚ ਵੀ ਠੀਕ ਹੋ ਜਾਂਦੇ ਹਨ.

Item text

ਮਾਲਟੀਪਲ ਸਿਸਟਮ ਅਟਰੋਫੀ (ਐਮ ਐੱਸ )

ਪਾਰਕਿੰਨਸਨ ਦੀ ਤਰ੍ਹਾਂ, ਐਮ ਐੱਸ ਦੇ ਨਾਲ ਸਰੀਰ ਆਕੜ ਸਕਦਾ ਹੈ, ਜਾਂ ਹੌਲੀ ਹੌਲੀ ਸਰੀਰ ਹਿਲਦਾ ਹੈ.

ਜਿਹਨਾਂ ਨੂੰ ਐਮ ਐੱਸ ਹੁੰਦਾ ਹੈ, ਉਹ ਕਈ ਵਾਰੀ ਡਿੱਗਦੇ ਹਨ ਅਤੇ ਉਹਨਾਂ ਨੂੰ ਚੱਕਰ ਆਉਣਾ ਜਾਂ ਪਿਸ਼ਾਬ ਦੀ ਤਕਲੀਫ ਮਹਿਸੂਸ ਹੁੰਦੀ ਹੈ. ਇਹ ਲੱਛਣ ਪਾਰਕਿੰਨਸਨ ਦੇ ਸ਼ੁਰੂ ਵਿੱਚ ਬਹੁਤ ਘੱਟ ਹੁੰਦੀ ਹੈ.

ਪ੍ਰੋਗਰੈਸਿਵ ਸੂਪਰਾਨੀਊਕਲੀਅਰ ਪਾਲਜ਼ੀ (ਪੀ ਐੱਸ ਪੀ )

ਪੀ ਐੱਸ ਪੀ ਤੁਹਾਡੇ ਅੱਖਾਂ, ਜਾਂ ਖੜਨ ਨਾਲ, ਜਾਂ ਹਿੱਲਣ ਨਾਲ, ਜਾਂ ਬੋਲਣ ਨਾਲ ਅਤੇ ਖਾਣ ਵੇਲੇ ਮੁਸ਼ਕਿਲ ਹੋ ਸਕਦੀ ਹੈ. ਕਈ ਵਾਰੀ ਇਹ ਬਿਮਾਰੀ ਨੂੰ ਸਟੀਲ-ਰਿਚਾਰ੍ਡਸਨ -ਓਲਜ਼ਊਸਕੀ ਸਿਨਡ੍ਰੋਮ ਵੀ ਕਹਿੰਦੇ ਹਨ.

ਨੌਰਮਲ ਪ੍ਰੇਸ਼ਾਰ ਹੈਡਰੋਸੇਫਲਾਸ

ਨੌਰਮਲ ਪ੍ਰੇਸ਼ਾਰ ਹੈਡਰੋਸੇਫਲਾਸ ਜ਼ਿਆਦਾ ਤੁਹਾਡੇ ਹੇਠਲੇ ਸਰੀਰ ਨੂੰ ਮਹਿਸੂਸ ਹੁੰਦਾ ਹੈ. ਤੁਰਨ ਦੀਆਂ ਮੁਸ਼ਕਿਲਾਂ, ਪਿਸ਼ਾਬ ਜਾਂ ਚੇਤਾ ਭੁੱਲਣ ਦੀਆਂ ਤਕਲੀਫ਼ਾਂ ਇਹਦੇ ਸਾਂਝੇ  ਲੱਛਣ ਹਨ . ਸਰੀਬਰੋਸਿਪਾਈਨਲ ਫਲੂਇਡ ਇਕ  ਸੂਈ ਦੇ ਨਾਲ ਟੂਹੀ (ਬੈਕ) ਦੇ ਵਿੱਚੋਂ ਕਡ ਕਿ ਕੁਛ ਅਰਾਮ ਮਿਲ ਸਕਦਾ ਹੈ. ਜੇ ਇਹਦੇ ਨਾਲ ਲੱਛਣ ਘੱਟ ਹੁੰਦੇ ਹਨ, ਤਾਂ ਤੁਸੀਂ ਅਪ੍ਰੇਸ਼ਨ ਵੀ ਕਰਾ ਸਕਦੇ ਹੋ ਜਿਹਦੇ ਵਿਚ ਸਿਪਾਈਨਲ ਫਲੂਇਡ ਦਾ ਰਸਤਾ ਬਦਲ ਸਕਦੇ ਹਨ. ਇਹਦੇ ਨਾਲ ਜ਼ਿਆਦਾ ਚਿਰ ਅਰਾਮ ਰਹਿੰਦਾ ਹੈ.

ਟ੍ਰੇਮੁਰ, ਜਿਹਦੇ ਵਿਚ ਇਸੇਨਸ਼ਲ ਟ੍ਰੇਮੁਰ ਹੈ

ਜੇ ਤੁਹਾਨੂੰ ਸਿਰਫ ਟ੍ਰੇਮੁਰ ਹੁੰਦਾ ਹੈ, ਤਾਂ ਹੋ ਸਕਦਾ ਹੈ ਤੁਹਾਨੂੰ ਇਹਨਾਂ ਵਿੱਚੋਂ ਕੋਈ ਪਾਰਕਿੰਨਸਨਇਜ਼ਮ ਦੀ ਬਮਾਰੀ ਹੈ.

ਦੂਸਰੇ ਪਾਰਕਿੰਨਸਨਇਜ਼ਮ ਦੇ ਕਾਰਨ (ਬਹੁਤ ਘੱਟ ਮਹਿਸੂਸ ਹੁੰਦੇ ਹਨ)

ਹੋਰ ਕਈ ਤਰ੍ਹਾਂ ਦੀਆਂ ਪਾਰਕਿੰਨਸਨਇਜ਼ਮ ਦੇ ਕਾਰਨ ਹਨ ਪਰ ਇਹ ਬਹੁਤ ਘੱਟ ਮਹਿਸੂਸ ਹੁੰਦੇ ਹਨ.

ਇਹਨਾਂ ਵਿੱਚੋਂ ਇਕ ਵਿਲਸਨਸ ਡਿਜ਼ੀਜ਼ ਹੈ,ਜਿਹੜੀ ਖੂਨ ਦੀ ਬਿਮਾਰੀ ਹੈ ਅਤੇ ਹੋ ਸਕਦਾ ਹੈ ਜਦੋਂ ਸਰੀਰ ਦੇ ਵਿਚ ਤਾਂਬਾ ਜ਼ਿਆਦਾ ਹੈ.

ਪਾਰਕਿੰਨਸਨਇਜ਼ਮ ਦਾ ਪਤਾ ਕਿਸ ਤਰ੍ਹਾਂ ਲੱਗਦਾ ਹੈ?

ਪਾਰਕਿੰਨਸਨ ਦਾ ਸਪੈਸ਼ਲਿਸਟ ਤੁਹਾਨੂੰ ਦੱਸ ਸਕਦਾ ਹੈ ਕਿ ਤੁਹਾਨੂੰ ਪਾਰਕਿੰਨਸਨ ਹੋਇਆ ਹੈ ਅਤੇ  ਪਹਿਲਾਂ ਵਖਰੇ ਵਖਰੇ ਟੈਸਟ ਕਰਾਏ ਜਾਣਗੇ .

Item text

ਤੁਹਾਡਾ ਸਪੈਸ਼ਲਿਸਟ ਤੁਹਾਡੇ ਪਿਛਲੇ ਮੈਡੀਕਲ ਰਿਕੋਰਡ ਨੂੰ ਚੈਕ ਕਰੇਗਾ ਅਤੇ ਤੁਹਾਡੇ ਲੱਛਣ ਦਾ ਪੂਰਾ ਪਤਾ ਕਰਕੇ ਤੁਹਾਡਾ ਮੈਡੀਕਲ ਚੈਕ ਕਰਾਵੇਗਾ.

ਪਾਰਕਿੰਨਸਨਇਜ਼ਮ ਦੇ ਵਖਰੇ ਵਖਰੇ ਕਿਸਮ ਦਾ ਪਤਾ ਕਰਨਾ ਮੁਸ਼ਕਿਲ ਹੁੰਦਾ ਹੈ ਕਿਓਂ ਕਿ :

  • ਕਈ ਪਾਰਕਿੰਨਸਨਇਸਜ਼ਮ ਦੇ ਪਹਿਲੇ ਲੱਛਣ ਆਪਸ ਵਿੱਚ ਮਿਲ ਦੇ ਹਨ.
  • ਕਈ ਵਾਰੀ ਪਾਰਕਿੰਨਸਨਇਜ਼ਮ ਬਹੁਤ ਹੌਲੀ ਹੌਲੀ ਹੁੰਦਾ ਹੈ. ਜਿਹੜੇ ਲੱਛਣ ਤੋਂ ਡਾਕਟਰ ਨੂੰ ਬਿਮਾਰੀ ਦਾ ਪੱਕਾ ਪਤਾ ਲੱਗ ਜਾਂਦਾ ਹੈ, ਕਈ ਵਾਰੀ ਦੇਰ ਦੇ ਨਾਲ ਮਹਿਸੂਸ ਹੁੰਦਾ ਹੈ.
  • ਹਰ ਇਕ ਨੂੰ ਪਾਰਕਿੰਨਸਨਇਜ਼ਮ ਵੱਖਰਾ ਵੱਖਰਾ ਮਹਿਸੂਸ ਹੁੰਦਾ ਹੈ ਅਤੇ ਵਖਰੇ ਵਖਰੇ ਲੱਛਣ ਮਹਿਸੂਸ ਹੁੰਦੇ ਹਨ .
Item text

ਕਈ ਵਾਰੀ ਪਾਰਕਿੰਨਸਨਇਜ਼ਮ ਦੀ ਕਿਸਮ ਦਾ ਪੱਕਾ ਪਤਾ ਓਦੋਂ ਪਤਾ ਲੱਗਦਾ ਹੈ ਜਦੋਂ ਉਸ ਦਾ ਇਲਾਜ ਹੁੰਦਾ ਹੈ.

ਜੇ ਤੁਹਾਡੇ ਸਪੈਸ਼ਲਿਸਟ ਨੂੰ ਲੱਗਦਾ ਹੈ ਕਿ ਤੁਹਾਨੂੰ ਇਡਿਓਪੈਥਿਕ ਪਾਰਕਿੰਨਸਨ ਹੈ, ਉਹਨਾਂ ਨੂੰ ਲੱਗਦਾ ਹੈ ਕਿ ਤੁਹਾਨੂੰ ਪਾਰਕਿੰਨਸਨ ਦੀ ਦਵਾਈਆਂ ਦਾ ਜ਼ਿਆਦਾ  ਅਸਰ ਹੋ ਗਿਆ ਹੈ, ਜਿਸ ਤਰ੍ਹਾਂ ਕਿ ਲਵੋਡੋਪਾ (ਕੋ -ਕੈਰੋਲਡੋਪਾ ਜਾਂ ਕੋ -ਬੇਨੇਲਡੋਪਾ ). ਜਿਹਨਾਂ ਦਵਾਈਆਂ ਦਾ ਚੰਗਾ ਅਸਰ ਹੁੰਦਾ ਹੈ ਤੁਹਾਡੇ ਲੱਛਣ ਘੱਟ ਹੋਣ ਲੱਗਣਗੇਕਈ ਵਾਰੀ ਜਦੋਂ ਦਵਾਈਆਂ ਬੰਦ ਹੋ ਜਾਂਦੀਆਂ ਹਨ  ਜਾਂ ਘੱਟ ਹੋ ਜਾਂਦੀਆਂਨ ਹਨ, ਓਦੋਂ ਹੀ ਪੱਤਾ ਲੱਗਦਾ ਹੈ ਕਿ ਦਵਾਈਆਂ ਦਾ ਕੀ ਅਸਰ ਪਿਆ ਹੈ, ਅਤੇ ਫਿਰ ਤੁਹਾਡੇ ਲੱਛਣ ਜ਼ਿਆਦਾ ਹੋ ਜਾਂਦੇ ਹਨ.

ਜੇ ਕਰ ਪਾਰਕਿੰਨਸਨ ਦੀਆਂ ਦਵਾਈਆਂ ਦਾ ਕੋਈ ਅਸਰ ਨਹੀਂ ਹੈ, ਤਾਂ ਤੁਹਾਡਾ ਸਪੈਸ਼ਲਿਸਟ  ਫਿਰ ਤੁਹਾਨੂੰ ਦੇਖੇਗਾ.

ਜਿਹੜੇ ਤੁਹਾਨੂੰ ਵਖਰੇ ਵਖਰੇ ਲੱਛਣ ਮਹਿਸੂਸ ਹੁੰਦੇ ਹਨ ਅਤੇ ਦਵਾਈਆਂ ਦੀ ਕੋਈ ਅਸਰ ਨਹੀਂ ਹੁੰਦਾ ਹੈ, ਇਹਦਾ ਇਹ ਨਹੀਂ ਮਤਲਬ ਕਿ ਤੁਹਾਨੂੰ ਹੋਰ ਕਿਸਮ ਦੀ ਪਾਰਕਿੰਨਸਨਇਜ਼ਮ ਹੈ ਪਰ ਤੁਹਾਡਾ ਸਪੈਸ਼ਲਿਸਟ ਸਭ ਕੁਛ ਫਿਰ ਦੇਖੇਗਾ.

ਜੇ ਇਸ ਤਰ੍ਹਾਂ ਹੋਵੇਗਾ ਤਾਂ ਤੁਹਾਡਾ ਸਪੈਸ਼ਲਿਸਟ ਦੱਸੇਗਾ ਤੁਹਾਨੂੰਏਟਿੱਪੀਕੱਲ ਪਾਰਕਿੰਨਸਨਇਜ਼ਮਜਾਂਪਾਰਕਿੰਨਸਨ ਪਲੱਸਹੈ. ਇਹਦਾ ਇਹ ਨਹੀਂ ਮਤਲਬ ਕਿ ਇਹੀ ਬਮਾਰੀ ਹੈ, ਇਹਦਾ ਇਹ ਮਤਲਬ ਹੈ ਕਿ ਹੋ ਸਕਦਾ ਹੈ ਕਿ ਤੁਹਾਨੂੰ ਹੋਰ ਕੋਈ ਬਮਾਰੀ ਹੋਵੇ ਪਾਰਕਿੰਨਸਨ ਤੋਂ ਅਲੱਗ. ਤੁਹਾਡਾ ਸਪੈਸ਼ਲਿਸਟ ਤੁਹਾਨੂੰ ਜ਼ਿਆਦਾ ਦੱਸ ਸਕਦੇ  ਹਨ.

Item text

ਤੁਹਾਡਾ ਸਪੈਸ਼ਲਿਸਟ ਕਈ ਵਾਰੀ ਹੋਰ ਟੈਸਟ ਕਰੇਗਾ ਜੋ ਆਮ ਵਰਗੇ ਨਹੀਂ ਹੁੰਦੇ.

ਕਈ ਵਾਰ ਇਕੱਲੇ ਇਹਨਾਂ ਟੈਸਟਾਂ ਤੋਂ ਪੱਕਾ ਪਤਾ ਨਹੀਂ ਲੱਗਦਾ ਕਿਹੜੀ ਬਿਮਾਰੀ ਹੈ ਪਰ ਹੋ ਸਕਦਾ ਹੈ ਕਿ ਇਹਨਾਂ ਟੈਸਟਾਂ ਤੋਂ ਇਹ ਪਤਾ ਲੱਗ ਸਕਦਾ ਹੈ ਕਿ ਕਿਹੜੀ ਬਿਮਾਰੀ ਨਹੀਂ ਹੈ. ਕਦੇ ਕਦੇ (ਜਾਂ ਇਕ ਟੈਸਟ ਜਾਂ ਵੱਧ ਟੈਸਟ ਕਰਕੇ ) ਟੈਸਟ  ਕਰਕੇ ਤੁਹਾਡੇ ਪੂਰੇ ਮੈਡੀਕਲ ਰਿਕੋਰਡ ਅਤੇ ਤੁਹਾਡਾ ਚੈਕ ਕਰਕੇ ਹੀ ਪਤਾ ਲੱਗਦਾ ਹੈ ਕਿ ਕਿਹੜੀ ਬਿਮਾਰੀ ਹੈ.

ਟੈਸਟ ਕਿਹੜੇ ਕਿਹੜੇ ਹੋ ਸਕਦੇ ਹਨ :

  • ਮਗਨੇਟਿਕ ਰੇਸੋਨੈਂਸ ਇਮਾਜਿਗ (ਐਮ ਆਰ ਆਈ) - ਦਿਮਾਗ ਦਾ ਸਕੈਨ 
  • ਡੋਪਾਮੀਨ ਟਰਾਂਸਪੋਰਟਰ ਕਿਮੀਕਲ ਸਕੈਨ, ਜਿਹਨੂੰ ਕਹਿੰਦੇ ਹੈ ਡੱਟ ਸਪੈਕਟ ਸਕੈਨ, ਡੱਟਸਕੈਨ ਜਾਂ ਐਫ ਪੀ -ਸੀ ਆਈ ਟੀ   ਸਕੈਨ
  • ਮੈਟਾਆਈਓਡੋਬੈਨਜ਼ਇਲਗਵਾਣੀਡੀਨ (ਐਮ ਆਈ ਬੀ ਜੀ ) – ਦਿਲ ਦਾ ਸਕੈਨ 
  • ਲੰਬਾਰ ਪੰਕਚਰਇਹ ਸੌਖੀ ਵਿਧੀ ਹੈ ਜਿਹੜਾ ਤੁਹਾਡੇ ਸਿਪਾਨਲ ਫਲੂਇਡ ਜਿਹੜਾ ਦਿਮਾਗ ਨੂੰ ਜਾਂਦਾ ਹੈ (ਟੂਹੀ ਤੋਂ) ਟੈਸਟ ਹੁੰਦਾ ਹੈ 
  • ਈਲੈਕਟ੍ਰੀਕੱਲ ਰਿਕੋਰਡਇੰਗ ( ਐਮ ਜੀ) – ਇਹ ਤੁਹਾਡੇ ਪਿਸ਼ਾਬ ਅਤੇ ਗੁੱਦਾ ਸਫਿਨਕਟਰ ਚੈਕ ਕਰਦੇ ਹਨ ਅਤੇ ਨਾਲ ਦੇ ਤੁਹਾਡੇ ਮਾਸਪੇਸ਼ੀ ਅਤੇ ਨਾੜ ਨੂੰ ਚੈਕ ਕਰਦੇ ਹਨ 
  • ਆਟੋਨੋਮਿਕ ਫੰਕਸ਼ਨ ਟੈਸਟ ( ਐਫ ਟੀ) – ਇਹ ਤੁਹਾਡੇ ਨਬਜ਼ ਅਤੇ ਬਲੱਡ ਪ੍ਰੈਸ਼ਰ ਨੂੰ ਚੈਕ ਕਰਦੇ ਹਨ

Last updated March 2019. We review all our information within 3 years. If you'd like to find out more about how we put our information together, including references and the sources of evidence we use, please contact us at [email protected]